Patiala: 07 March, 2019
One Day National Seminar on Mathematics held at Modi College

Post-graduate department of Mathematics, Multani Mal Modi College, Patiala today organized a one-day seminar on ‘Usage and Prospects of Mathematics’ to mark ‘National Mathematics Day’. This seminar was sponsored by National council for Science and Technology, Government of India, New Delhi, and Punjab State Council for Science and Technology, Punjab. The seminar was dedicated to Mathematician Dr. Srinivasa Ramanujan. The keynote address was delivered by Prof. Ram Karan, Professor and Former Head, Department of Mathematics, Kurukshetra University, Kurukshetra. The resource person of this seminar was Dr. Rakesh Kumar Nagaich, Professor and Former Dean Faculty of Physical Sciences, Department of Mathematics, Punjabi University, Patiala. The seminar was focused on understanding mathematics not only as form of scientific inquiry but also as a creative and imaginative activity which shaped our human civilization from ancient times. The seminar was inaugurated with lighting of auspicious lamp and reciting Saraswati Vandana. College Principal Dr. Khushvinder Kumar welcomed the key-speaker, resource person, delegates from different institution and students. He said that mathematics is the science of logical interpretations of the world. it is a matter of grave concern that application of mathematics not emphasized in our society. According to him big data algorithms and artificial intelligence are the future areas of exploration for mathematicians. Key Note speaker Dr. Ram Karan in his lecture elaborated the fundamental concepts theories of Algebra and its various applications. Dr. Rakesh Kumar Nagaich while speaking on the topic of ‘Development of Geometry and Riemannian manifold, Euclidean and Non-Euclidean’ said that all branches of geometry are important to solve questions of shape, size, relative position of figures and properties of space.

In the next session a documentary film show on mathematician Srinivasa Ramanujan was screened. A written contest on Mathematics was also organized in which more than 100 students from 15 institutions participated. In this contest, Jashan from Sranpti College, Samana got first position, Kavleen Kaur from Khalsa College, Patiala got second position, Dinrayn Kaur from Punjabi University, Patiala got third position and Srishti from Multani Mal Modi College, Patiala got consolation prize. This event was chaired by Dr. Gurmeet Singh, Principal, PMN College, Rajpura.

A paper presentation session was also held in which 30 research scholars and delegates presented their key findings. This session was chaired by Dr. Rakesh Kumar, Head, Department of Basic and Applied Physics, Punjabi University, Patiala.

Valedictory function was presided over by Prof. Surindra Lal, Member, Management Committee. He congratulated the students for organizing this seminar. The stage was conducted by Dr. Chetna Sharma and Dr. Anu Devgun. Vote of thanks was presented by Dr. Varun Jain. The report of the seminar was presented by Dr. Anu Devgun. A large number of students and staff members were present on the occasion.

 

ਪਟਿਆਲਾ: 7 ਮਾਰਚ, 2019
 ਮੋਦੀ ਕਾਲਜ ਵਿਖੇ ਗਣਿਤ ਤੇ ਇੱਕ ਰੋਜ਼ਾ ਨੈਸ਼ਨਲ ਸੈਮੀਨਾਰ ਆਯੋਜਿਤ

ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਗਣਿਤ ਵਿਭਾਗ ਵੱਲੋਂ ਅੱਜ ਰਾਸ਼ਟਰੀ ਗਣਿਤ ਦਿਵਸ ਦੇ ਸੰਦਰਭ ਵਿੱਚ ‘ਗਣਿਤ ਦੇ ਬਹੁ-ਪੱਧਰੀ ਪ੍ਰਯੋਗ ਅਤੇ ਭਵਿੱਖਮੁਖੀ ਸੰਭਾਵਨਾਵਾਂ’ ਵਿਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਗਣਿਤ ਦੇ ਵਿਸ਼ਵ ਪ੍ਰਸਿੱਧ ਵਿਗਿਆਨਕ ਡਾ. ਸ੍ਰੀਨੀਵਾਸਨ ਰਾਮਾਨੁਜਨ ਦੀ ਯਾਦ ਨੂੰ ਸਮਰਪਿਤ ਸੀ। ਇਸ ਸੈਮੀਨਾਰ ਦਾ ਆਯੋਜਨ ਨੈਸ਼ਨਲ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮੁੱਖ ਵਕਤਾ ਵਜੋਂ ਡਾ. ਰਾਮ ਕਰਨ, ਸਾਬਕਾ ਮੁਖੀ ਅਤੇ ਪ੍ਰੋਫੈਸਰ, ਗਣਿਤ ਵਿਭਾਗ, ਕੁਰਕਸ਼ੇਤਰਾ ਯੂਨੀਵਰਸਿਟੀ, ਕੁਰਕਸ਼ੇਤਰਾ ਅਤੇ ਰਿਸੋਰਸ ਪਰਸਨ ਵਜੋਂ ਪ੍ਰੋ. ਆਰ. ਕੇ. ਨਗੈਚ, ਪ੍ਰੋਫੈਸਰ ਅਤੇ ਸਾਬਕਾ ਡੀਨ, ਫੈਕਲਟੀ ਆਫ਼ ਫ਼ਿਜ਼ੀਕਲ ਸਾਇੰਸਿਜ਼, ਗਣਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਇਹ ਸੈਮੀਨਾਰ ਗਣਿਤ ਵਿਸ਼ੇ ਨੂੰ ਨਾ ਸਿਰਫ਼ ਇੱਕ ਤਕਨੀਕੀ ਵਿਸ਼ੇ ਵਜੋਂ ਸਮਝਣ ਦਾ ਯਤਨ ਸੀ ਸਗੋਂ ਗਣਿਤ ਨੂੰ ਅਜਿਹੀ ਵਿਗਿਆਨਕ ਸੋਚ ਪੱਧਤੀ ਵਜੋਂ ਜਾਨਣ ਦਾ ਤਰਦੱਦ ਵੀ ਸੀ ਜਿਸ ਨਾਲ ਮਨੁੱਖੀ ਸੱਭਿਅਤਾ ਦੇ ਨੈਣ-ਨਕਸ਼ ਘੜ੍ਹੇ ਗਏ ਹਨ। ਸੈਮੀਨਾਰ ਦੀ ਸ਼ੁਰੂਆਤ ਸਰਸਵਤੀ ਵੰਦਨਾ, ਸ਼ਬਦ ਗਾਇਣ ਅਤੇ ਜੋਤੀ ਪ੍ਰਜਵਲਤ ਕਰਕੇ ਕੀਤੀ ਗਈ। ਡਾ. ਵਰੁਨ ਜੈਨ ਨੇ ਮੁੱਖ ਮਹਿਮਾਨ ਅਤੇ ਰਿਸੋਰਸ ਪਰਸਨ ਦੀ ਰਸਮੀ ਜਾਣ-ਪਹਿਚਾਣ ਕਰਵਾਈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਮੁੱਖ ਮਹਿਮਾਨ, ਬਾਹਰੋ ਪਹੁੰਚੇ ਡੈਲੀਗੇਟਸ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਗਣਿਤ ਤਰਕਸ਼ੀਲਤਾ ਅਤੇ ਬੌਧਿਕਤਾ ਤੇ ਆਧਾਰਿਤ  ਇੱਕ ਅਜਿਹਾ ਵਿਗਿਆਨਕ ਵਿਸ਼ਾ ਹੈ ਜਿਸ ਨਾਲ ਮੌਜੂਦਾ ਦੌਰ ਦੀਆਂ ਸਮੱਸਿਆਵਾਂ ਦੀ ਭਰੋਸੇਯੋਗ ਵਿਆਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਬਿੱਗ ਡਾਟਾ ਅਤੇ ਮੰਨਸੂਈ ਬੌਧਿਕਤਾ ਦੇ ਮੱਦੇ-ਨਜ਼ਰ ਸੂਝ-ਬੂਝ ਅਤੇ ਵਿਗਿਆਨਕ ਨਜ਼ਰੀਏ ਨੂੰ ਗ੍ਰਹਿਣ ਕਰਨ ਦੇ ਜ਼ੋਰ ਦਿੱਤਾ। ਪ੍ਰੋ. ਰਾਮ ਕਰਨ ਨੇ ਆਪਣੇ ਕੰਜੀਵਤ ਭਾਸ਼ਣ ਵਿੱਚ ਅਨੇਕਾਂ ਉਦਾਹਰਨਾਂ ਦਵਾਰਾ ਗਣਿਤ ਦੀਆਂ ਗੁੰਝਲਦਾਰ ਥਿਊਰੀਆਂ ਸਬੰਧੀ ਵਿਦਿਆਰਥੀਆਂ ਨਾਲ ਸੰਜੀਦਾ ਸੰਵਾਦ ਰਚਾਉਂਦਿਆਂ ਕਿਹਾ ਕਿ ਅਲਜਬਰਾ ਮਨੁੱਖੀ ਜ਼ਿੰਦਗੀ ਦੀਆਂ ਸੱਚਾਈਆਂ ਦੀ ਵਿਆਖਿਆ ਲਈ ਮੂਲਭੂਤਕ ਤਕਨੀਕੀ ਢੰਗ ਹੈ। ਰਿਸੋਰਸ ਪਰਸਨ ਵਜੋਂ ਪਹੁੰਚੇ ਡਾ. ਰਾਕੇਸ਼ ਕੁਮਾਰ ਨਗੈਚ ਨੇ ਇਸ ਮੌਕੇ ਤੇ ‘ਡਿਵੈਲਪਮੈਂਟ ਆਫ਼ ਜਿਉਮੈਟਰੀ ਐਂਡ ਰਾਈਮੈਨਨੀਅਨ ਮੈਨੀਫੋਲਡ: ਇਕਲਾਡੀਅਨ ਐਂਡ ਨਾਨ ਇਲਾਡੀਅਨ’ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਗਣਿਤ ਵਿੱਚ ਜਿਉਮੈਟਰੀ ਦੀਆਂ ਸਾਰੀਆਂ ਸ਼ਾਖਾਵਾਂ ਵਸਤੁਆਂ ਦੇ ਰੂਪ, ਆਕਾਰ, ਅੰਕੜਿਆਂ ਦੀ ਮੁਕਾਬਲਤਨ ਸਥਿਤੀ ਅਤੇ ਸਪੇਸ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ ਲਈ ਮਹੱਤਵਪੂਰਨ ਹਨ।
ਸੈਮੀਨਾਰ ਦੇ ਦੂਜੇ ਸੈਸ਼ਨ ਵਿੱਚ ਗਣਿਤ ਵਿਗਿਆਨੀ ਸ੍ਰੀਨੀਵਾਸਨ ਰਾਮਾਨੁਜਨ ਦੀ ਜ਼ਿੰਦਗੀ ਬਾਰੇ ਇੱਕ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ। ਇਸ ਮੌਕੇ ਤੇ ਗਣਿਤ ਅਧਾਰਤ ਇੱਕ ਲਿਖਤ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ 15 ਸਿੱਖਿਆ ਸੰਸਥਾਵਾਂ ਤੋਂ ਆਏ ਹੋਏ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸਰਾਂਪਤੀ ਕਾਲਜ, ਸਮਾਣਾ ਦੀ ਜਸ਼ਨ ਨੇ ਪਹਿਲਾ, ਖਾਲਸਾ ਕਾਲਜ, ਪਟਿਆਲਾ ਦੀ ਕਵਲੀਨ ਕੌਰ ਨੇ ਦੂਜਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਦਿਨਰੈਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਸ੍ਰਿਸ਼ਟੀ ਨੂੰ ਕੰਸੋਲੇਸ਼ਨ ਪੁਰਸਕਾਰ ਮਿਲਿਆ। ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ, ਪ੍ਰਿੰਸੀਪਲ, ਪੀ.ਐਮ.ਐਨ. ਕਾਲਜ, ਰਾਜਪੁਰਾ ਨੇ ਕੀਤੀ।
ਗਣਿਤ ਵਿੱਚ ਖੋਜ ਅਧਾਰਿਤ ਪੱਤਰ ਪ੍ਰਸਤੁਤ ਕਰਨ ਦੇ ਸ਼ੈਸ਼ਨ ਵਿੱਚ 30 ਰਿਸਰਚ ਸਕਾਲਰਾਂ ਅਤੇ ਡੈਲੀਗੇਟਾਂ ਨੇ ਆਪਣੀਆਂ ਖੋਜਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਰਾਕੇਸ਼ ਕੁਮਾਰ, ਮੁਖੀ, ਬੇਸਿਕ ਅਤੇ ਅਪਲਾਈਡ ਫ਼ਿਜ਼ੀਕਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।
ਸੈਮੀਨਾਰ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪ੍ਰੋ. ਸੁਰਿੰਦਰ ਲਾਲ, ਮੈਂਬਰ, ਮੈਨੇਜਮੈਂਟ ਕਮੇਟੀ ਨੇ ਕੀਤੀ। ਉਨ੍ਹਾਂ ਨੇ ਗਣਿਤ ਵਿਭਾਗ ਨੂੰ ਇਸ ਸੈਮੀਨਾਰ ਦੀ ਸਫ਼ਲਤਾ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਗਣਿਤ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਕਾਢਾ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਇਸ ਸੈਮੀਨਾਰ ਵਿੱਚ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਡਾ. ਚੇਤਨਾ ਅਤੇ ਪ੍ਰੋ. ਅਨੁ ਦੇਵਗਨ ਨੇ ਨਿਭਾਈ। ਧੰਨਵਾਦ ਦਾ ਮਤਾ ਡਾ. ਵਰੁਨ ਜੈਨ ਨੇ ਪ੍ਰਸਤੁਤ ਕੀਤਾ। ਡਾ. ਅਨੁ ਦੇਵਗਨ ਨੇ ਇਸ ਸੈਮੀਨਾਰ ਦੀ ਇੱਕ ਵਿਸਤ੍ਰਿਤ ਰਿਪੋਰਟ ਵੀ ਪੇਸ਼ ਕੀਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਸ਼ਾਮਲ ਸਨ।